ਸਾਡੇ ਨਾਲ ਸੰਪਰਕ ਕਰੋ

ਸਮਾਂ: ਸਵੇਰੇ 8:30 ਤੋਂ ਸ਼ਾਮ 4:00, ਸੋਮਵਾਰ ਤੋਂ ਸ਼ੁੱਕਰਵਾਰ

ਟੈਲੀਫ਼ੋਨ:604-899-6854  1-800-373-6393 (ਕੈਨੇਡਾ ਭਰ ਵਿੱਚ ਟੋਲ ਫ੍ਰੀ)

ਈਮੇਲ:inquiries@bcsc.bc.ca

ਸਲਾਹਕਾਰਾਂ, ਇਨਵੈਸਟਮੈਂਟ ਕੰਪਨੀਆਂ, ਅਤੇ ਕੈਨੇਡਾ ਦੀਆਂ ਕੰਪਨੀਆਂ ਬਾਰੇ ਜਾਣਕਾਰੀ ਲਈ ਬੀ.ਸੀ. ਸਿਕਉਰਿਟੀਜ਼ ਕਮਿਸ਼ਨ (BCSC) ਨਾਲ ਸੰਪਰਕ ਕਰੋ।

BCSC ਇਨਕ੍ਵਾਇਰੀਜ਼ ਦਾ ਸਟਾਫ਼ ਤੁਹਾਡੀ ਹੇਠਾਂ ਦਿੱਤੇ ਕੰਮਾਂ ਵਿੱਚ ਮਦਦ ਕਰ ਸਕਦਾ ਹੈ:

  • ਪਤਾ ਕਰਨਾ ਕਿ ਕੀ ਤੁਹਾਡਾ ਇਨਵੈਸਟਮੈਂਟ ਸਲਾਹਕਾਰ ਰਜਿਸਟਰਡ ਹੈ
  • ਕਿਸੇ ਇਨਵੈਸਟਮੈਂਟ ਕੰਪਨੀ ਦਾ ਨਿਰੀਖਣ ਕਰਨ ਲਈ ਜੁੰਮੇਵਾਰ ਸੈਲਫ਼ ਰੈਗੁਲੇਟਰੀ ਸੰਗਠਨ ਦੀ ਪਛਾਣ ਕਰਨਾ
  • ਕਿਸੇ ਪਬਲਿਕ ਜਾਂ ਪ੍ਰਾਈਵੇਟ ਕੰਪਨੀ ਬਾਰੇ ਛਾਣਬੀਣ ਕਰਨੀ
  • ਵਪਾਰ ਬੰਦ ਕਰਨ ਦੇ ਆਰਡਰਾਂ ਜਾਂ BCSC ਵੱਲੋਂ ਲਗਾਈਆਂ ਗਈਆਂ ਪ੍ਰਬੰਧਕੀ ਰੋਕਾਂ ਨੂੰ ਸਮਝਣਾ
  • ਪਤਾ ਕਰਨਾ ਕਿ ਕੀ ਪੁਰਾਣੇ ਸਟੌਕ ਸਰਟੀਫਿਕੇਟਾਂ ਦਾ ਮੁੱਲ਼ ਹੈ
  • BCSC ਦੇ ਅਧਿਕਾਰ ਖੇਤਰ ਦੇ ਅੰਦਰ ਕਿਸੇ ਕੰਪਨੀ ਜਾਂ ਵਿਅਕਤੀ ਬਾਰੇ ਸ਼ਿਕਾਇਤ ਰਜਿਸਟਰ ਕਰਨੀ

ਅਸੀਂ ਹਰ ਸਾਲ ਹਜ਼ਾਰਾਂ ਫ਼ੋਨ ਕਾਲਾਂ, ਈਮੇਲਾਂ, ਚਿੱਠੀਆਂ, ਫ਼ੈਕਸਾਂ ਅਤੇ ਮੁਲਾਕਾਤ ਲਈ ਆਉਣ ਵਾਲੇ ਲੋਕਾਂ ਨਾਲ ਨਿਪਟਦੇ ਹਾਂ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦਾ BCSC ਇਨਕ੍ਵਾਇਰੀਜ਼ ਦੇ ਸਟਾਫ਼ ਵੱਲੋਂ ਸਿੱਧਾ ਉੱਤਰ ਦਿੱਤਾ ਜਾਂਦਾ ਹੈ। ਜੇ BCSC ਇਨਕ੍ਵਾਇਰੀਜ਼ ਤੁਹਾਡੀ ਪੁੱਛਗਿੱਛ ਨਾਲ ਨਿਪਟਣ ਲਈ ਸਹੀ ਗਰੁੱਪ ਨਹੀਂ ਹੈ, ਤਾਂ ਅਸੀਂ ਤੁਹਾਡੀਆਂ ਕਾਲਾਂ ਨੂੰ BCSC ਦੇ ਢੁਕਵੇਂ ਵਿਭਾਗ ਜਾਂ ਕਿਸੇ ਹੋਰ ਏਜੰਸੀ ਕੋਲ ਭੇਜਦੇ ਹਾਂ।

ਬੀ.ਸੀ. ਸਿਕਉਰਿਟੀਜ਼ ਕਮਿਸ਼ਨ

ਟੈਲੀਫ਼ੋਨ:604-899-6500
ਫ਼ੈਕਸ:604-899-6506
ਡਾਕ ਪਤਾ:701 West Georgia Street
PO Box 10142, Pacific Centre, Vancouver, BC V7Y 1L2
ਰਿਸੈਪਸ਼ਨ ਅਤੇ ਡਿਲਿਵਰੀਆਂ:12th floor, 701 West Georgia Street, Vancouver, BC